ਪੰਜਾਬ

ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਮੁੰਬਈ ਦੇ ਪ੍ਰਧਾਨ ਸ੍ਰ.ਗੁਰਿੰਦਰ ਸਿੰਘ ਬਾਵਾ ਐਡੀ.ਆਨਰੇਰੀ ਸਕੱਤਰ ਪ੍ਰਿੰਸ ਦੀ ਸਿਹਤ ਦਾ ਹਾਲ ਪੁੱਛਣ  ਪੁੱਜੇ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 30, 2024 09:14 PM

ਅੰਮ੍ਰਿਤਸਰ - ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਮੁੰਬਈ ਦੇ ਪ੍ਰਧਾਨ ਸ੍ਰ.ਗੁਰਿੰਦਰ ਸਿੰਘ ਬਾਵਾ ਆਪਣੇ ਸਾਥੀਆਂ ਸਮੇਤ ਦੀਵਾਨ ਦੇ ਆਨਰੇਰੀ ਐਡੀ.ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਦੀ ਸਿਹਤ ਦਾ ਹਾਲ ਪੁੱਛਣ ਉਹਨਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਜਿਥੇ ਉਹਨਾਂ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਹਨਾਂ ਦੀਵਾਨ ਵੱਲੋਂ ਮੁੰਬਈ ਵਿਖੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਭਵਨ ਦੇ ਵਿਕਾਸ ਵਿਸਥਾਰ ਬਾਬਤ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ ਬਾਵਾ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੀ ਤਰਕੀ ਤੇ ਚੜਦੀ ਕਲਾ ਲਈ ਨੌਜਵਾਨਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਸ੍ਰ ਪਿ਼ਸ ਲੰਮੇ ਸਮੇ ਤੋ ਚੀਫ ਖ਼ਾਲਸਾ ਦੀਵਾਨ ਦੀ ਸੇਵਾ ਕਰ ਰਹੇ ਹਨ ਤੇ ਉਨਾਂ ਦੇ ਕਾਰਜਕਾਲ ਦੌਰਾਨ ਦੀਵਾਨ ਵਿਚ ਕਈ ਮਆਰਕੇਯੋਗ ਕੰਮ ਹੋਏ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਨਿੱਜਰ ਅਤੇ ਸ ਸੁਖਜਿੰਦਰ ਸਿੰਘ ਪ੍ਰਿੰਸ ਨੇ ਉੱਘੇ ਸਨਅਤਕਾਰ ਸ੍ਰ.ਗੁਰਿੰਦਰ ਸਿੰਘ ਬਾਵਾ, ਜੋ ਕਿ ਗੁਰੂ ਨਾਨਕ ਕਾਲਜ ਮੁੰਬਈ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਲ ਨਾਲ ਹੋਰ ਕਈ ਸੰਸਥਾਵਾਂ ਦੇ ਵੱਕਾਰੀ ਅਹੁਦਿਆਂ ਤੇ ਬਿਰਾਜਮਾਨ ਹਨ, ਵੱਲੋਂ ਮੁੰਬਈ ਵਿਖੇ ਸਿੱਖੀ ਅਤੇ ਸਿੱਖਿਆ ਦੇ ਪ੍ਰਚਾਰ—ਪ੍ਰਸਾਰ ਲਈ ਦਿੱਤੇ ਜਾ ਰਹੇ ਅਹਿਮ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਮੁੰਬਈ ਵਿਖੇ ਦੀਵਾਨ ਦੇ ਵਿਕਾਸ ਲਈ ਦਿੱਤੇ ਗਏ ਮਿਲਵਰਤਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਆਸ ਕੀਤੀ ਕਿ ਅੱਗੋਂ ਵੀ ਸ੍ਰ.ਬਾਵਾ ਚੀਫ਼ ਖ਼ਾਲਸਾ ਦੀਵਾਨ ਦੇ ਮਨੋਰਥਾਂ ਅਨੁਸਾਰ ਲੋਕਲ ਕਮੇਟੀ ਦੇ ਸਹਿਯੋਗ ਨਾਲ ਦੀਵਾਨ ਦੀ ਚੜ੍ਹਦੀ ਕਲਾ ਲਈ ਉਦਮਸ਼ੀਲ ਰਹਿਣਗੇ। ਇਸ ਮੋਕੇ ਉਕਤ ਸ਼ਖਸ਼ੀਅਤਾਂ ਤੋ ਇਲਾਵਾ ਸ੍ਰ.ਹਰਪਾਲ ਸਿੰਘ ਭਾਟੀਆ ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੰਦੋਰ, ਸ੍ਰ.ਅੰਮ੍ਰਿਤਪਾਲ ਸਿੰਘ, ਸ੍ਰ.ਹਰਮੀਤ ਸਿੰਘ ਸਲੂਜਾ, ਸ੍ਰ.ਅਮਨਦੀਪ ਸਿੰਘ ਵੀ ਮੋਜੂਦ ਸਨ।

Have something to say? Post your comment

 

ਪੰਜਾਬ

ਅਕਾਲੀ ਦਲ ਸੱਤਾ ਵਿਚ ਆਇਆ ਤਾਂ ਰਾਜਸਥਾਨ ਤੇ ਹਰਿਆਣਾ ਨਾਲ ਕੀਤੇ ਪਾਣੀਆਂ ਦੇ ਸਮਝੌਤੇ ਰੱਦ ਕਰੇਗਾ: ਸੁਖਬੀਰ ਸਿੰਘ ਬਾਦਲ

ਬਿੱਟੂ ਦੀ ਸੀਬੀਆਈ ਧਮਕੀ 'ਤੇ ਵੜਿੰਗ ਨੇ ਕਿਹਾ- ਭਾਜਪਾ ਉਮੀਦਵਾਰ ਪਹਿਲਾਂ ਹੀ ਨਿਰਾਸ਼ ਅਤੇ ਹਾਰੇ ਹੋਏ ਮਹਿਸੂਸ ਕਰ ਰਹੇ ਹਨ

15 ਸਾਲ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਲਾਕੇ ਲਈ ਕੁਝ ਨਹੀਂ ਕੀਤਾ-ਪਰਮਪਾਲ ਕੌਰ

ਪ੍ਰਧਾਨ ਮੰਤਰੀ ਮੋਦੀ 'ਝੂਠੋਂ ਕਾ ਸਰਦਾਰ ਹੈ-ਖੜਗੇ

ਡੀਸੀ ਅਤੇ ਐਸਐਸਪੀ ਵੱਲੋਂ ਅੰਤਰਰਾਸ਼ਟਰੀ ਸਰਹੱਦ ਤੇ ਦੂਜੀ ਕਤਾਰ ਦੇ ਬੀਐਸਐਫ ਤੇ ਪੁਲਿਸ ਨਾਕਿਆਂ ਦਾ ਰਾਤ ਨੂੰ ਔਚਕ ਨੀਰਿਖਣ

30 ਮਈ ਨੂੰ ਸ਼ਾਮ 06 ਵਜੇ ਤੋਂ 01 ਜੂਨ ਚੋਣਾਂ ਵਾਲੇ ਦਿਨ ਸ਼ਾਮ 06 ਵਜੇ ਤੱਕ ਤੱਕ ਡਰਾਈ-ਡੇ ਘੋਸ਼ਿਤ - ਜ਼ਿਲ੍ਹਾ ਮੈਜਿਸਟਰੇਟ

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਕਿੱਕਲੀ-2, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ

ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਮੌਜੂਦਗੀ ਵਿੱਚ ਉਮੀਦਵਾਰਾਂ ਦੇ ਚੋਣ ਖਰਚਿਆਂ ਦਾ ਪਹਿਲਾ ਮਿਲਾਨ ਹੋਇਆ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦਿਵਿਆਂਗ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਸਹੂਲਤਾਂ ਦਾ ਲਾਭ ਲੈਣ ਲਈ 'ਸਕਸ਼ਮ ਐਪ' ਦੀ ਵਰਤੋਂ ਕਰਨ ਦੀ ਅਪੀਲ

ਜਗਰਾਉਂ ਮਹਾਂਰੈਲੀ ਨੇ ਸਾਬਤ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਭਾਜਪਾ ਨੂੰ ਟੱਕਰ ਦੇਣ ਦੇ ਪੂਰੀ ਤਰਾਂ ਸਮਰੱਥ